ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ ਸਿਧਾਂਤਿਕ ਤੇ ਇਤਿਹਾਸਿਕ ਪਰੀਪੇਖ

1-ਭਾਈ ਮਨਜੀਤ ਸਿੰਘ ਡਾ ਜਸਵਿੰਦਰ ਕੌਰ ਢਿਲੋਂ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ, ਉਨ੍ਹਾਂ ਨਾਲ ਜਸਵਿੰਦਰ ਕੌਰ, ਡਾ ਬਲਕਾਰ ਸਿੰਘ, ਡਾ ਕੇਹਰ ਸਿੰਘ ਅਤੇ ਹੋਰ ਪਤਵੰਤੇ ਖੜ੍ਹੇ ਹਨ।
2-ਭਾਈ ਮਨਜੀਤ ਸਿੰਘ ਡਾ ਜਸਵਿੰਦਰ ਕੌਰ ਢਿਲੋਂ ਨੂੰ ‘ਭਾਈ ਸਾਹਿਬ ਭਾਈ ਰਣਧੀਰ ਸਿੰਘ ਮੈਮੋਰੀਅਲ ਅਵਾਰਡ’ ਪ੍ਰਦਾਨ ਕਰਦੇ ਹੋਏ। ਉਨ੍ਹਾਂ ਨਾਲ ਡਾ ਬਲਕਾਰ ਸਿੰਘ, ਉਜਾਗਰ ਸਿੰਘ ਅਤੇ ਡਾ ਕੇਹਰ ਸਿੰਘ ਖੜ੍ਹੇ ਹਨ।

ਪਟਿਆਲਾ:ਮਿਤੀ 7 ਮਾਰਚ 2022 – ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ‘ਤੇ ਹੋਰ ਖੋਜ ਕਰਨ ਦੀ ਲੋੜ ਹੈ। ਉਨ੍ਹਾਂ ਦੇ ਜੀਵਨ ‘ਤੇ ਕੀਤੀ ਗਈ ਖੋਜ ਨੌਜਵਾਨੀ ਦੀ ਸੋਚ ਬਦਲਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਉਨ੍ਹਾਂ ਨੇ ਵਿਵੇਕ ਅਤੇ ਸ਼ਰਧਾ ਦੇ ਸੁਮੇਲ ਨਾਲ ਆਪਣੀਆਂ ਪੁਸਤਕਾਂ ਦੀ ਬਾਖ਼ੂਬੀ ਰਚਨਾ ਕੀਤੀ। ਜਸਵਿੰਦਰ ਕੌਰ ਨੇ ਵੀ ਬਾਖ਼ੂਬੀ ਨਾਲ ਖੋਜ ਕਰਕੇ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਡਾ ਜਸਵਿੰਦਰ ਕੌਰ ਢਿਲੋਂ ਰਿਸਰਚ ਸਕਾਲਰ ਵੱਲੋਂ ‘ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ ਸਿਧਾਂਤਿਕ ਤੇ ਇਤਿਹਾਸਿਕ ਪਰੀਪੇਖ’ ਵਿਸ਼ੇ ‘ਤੇ ਲਿਖੇ ਪੀ ਐਚ ਡੀ ਥੀਸਸ ਦੀ ਪੁਸਤਕ ਨੂੰ ਲੋਕ ਅਰਪਨ ਕਰਨ ਸਮੇਂ ‘ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਵਿਖੇ ‘ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਯੂ ਕੇ’ ਦੇ ਸਹਿਯੋਗ ਨਾਲ ਆਯੋਜਤ ਕੀਤੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।  ਇਹ ਸਮਾਗਮ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਦੀ ਆਰੰਭਤਾ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਉਨ੍ਹਾਂ ਇਸ ਖੋਜ ਦੇ ਕਾਰਜ ਲਈ ਡਾ ਜਸਵਿੰਦਰ ਕੌਰ ਢਿਲੋਂ ਨੂੰ ‘ਭਾਈ ਸਾਹਿਬ ਭਾਈ ਰਣਧੀਰ ਸਿੰਘ ਮੈਮੋਰੀਅਲ ਅਵਾਰਡ’ ਪ੍ਰਦਾਨ ਕੀਤਾ ਗਿਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਵਿਚਾਰਧਾਰਾ ਨੂੰ ਅਪਨਾਉਣਾ ਸਮੇਂ ਦੀ ਲੋੜ ਹੈ। ਸਿੱਖ ਸਮੁਦਾਇ ਸਿੱਖ ਵਿਚਾਰਧਾਰਾ ਅਤੇ ਪਰੰਪਰਾਵਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੀ। ਇਸ ਕਰਕੇ ਉਨ੍ਹਾਂ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਜੀਵਨ ਸ਼ੈਲੀ ਨੂੰ ਰੋਲ ਮਾਡਲ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਨੇ ਕੀਤਾ। ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਵਿਚਾਰਧਾਰਾ ਸੰਸਾਰ ਲਈ ਮਾਰਗ ਦਰਸ਼ਕ ਸਾਬਤ ਹੋ ਸਕਦੀ ਹੈ। ਡਾ ਜਸਵਿੰਦਰ ਕੌਰ ਢਿਲੋਂ ਨੇ ਇਸ ਖੋਜ ਸੰਬੰਧੀ ਵਿਸਥਾਰ ਪੂਰਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅੱਗੋਂ ਕਿਹਾ ਕਿ ਭਾਈ ਰਣਧੀਰ ਸਿੰਘ ਨੇ ਇਸ ਵਿਚਾਰਧਾਰਾ ‘ਤੇ ਪਹਿਰਾ ਦਿੱਤਾ ਹੈ। ਭਾਈ ਸਹਿਬ ਸਿੱਖ ਵਿਰਾਸਤ ਦੇ ਰਾਜਦੂਤ ਹਨ।  ਪਿ੍ਰੰਸੀਪਲ ਗੁਰਮਤਿ ਕਾਲਜ ਡਾ ਜਸਵੀਰ ਕੌਰ, ਡਾ ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਨਿਧੜਕ ਸਿੰਘ ਬਰਾੜ, ਭਾਈ ਅਮਰਿੰਦਰ ਸਿੰਘ ਸਾਬਕ ਐਸ ਜੀ ਪੀ ਸੀ ਮੈਂਬਰ ਚੰਡੀਗੜ੍ਹ ਅਤੇ ਮਨਪ੍ਰੀਤ ਸਿੰਘ ਸੰਪਾਦਕ ਆਤਮ ਰੰਗ ਨੇ ਪੁਸਤਕ ‘ਤੇ ਭਖਵੀਂ ਵਿਚਾਰ ਚਰਚਾ ਵਿੱਚ ਹਿੱਸਾ ਲਿਖਿਆ। ਇਸ ਮੌਕੇ ‘ਤੇ ਭਾਈ ਜੈਤੇਗ ਸਿੰਘ ਰੂਹੇ ਰਵਾਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਦਾ ਸੰਦੇਸ਼ ਉਜਾਗਰ ਸਿੰਘ ਨੇ ਪੜ੍ਹ ਕੇ ਸੁਣਾਇਆ। ਡਾ ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ ਨੇ ਸਮਾਗਮ ਨੂੰ ਯੋਜਨਬੱਧ ਢੰਗ ਨਾਲ ਚਲਾਇਆ। ਹਰਿਦਰਸ਼ਨ ਮੈਮੋਰੀਅਲ ਟਰੱਸਟ ਦੇ ਪ੍ਰਤੀਨਿਧ ਜੋਤਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਭਾਈ ਸਾਹਿਬ ਦੀ ਵਿਚਾਰਧਾਰਾ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਇਸ ਸਮਾਗਮ ਵਿੱਚ ਪ੍ਰੋ ਹਰੀ ਸਿੰਘ ਬੋਪਾਰਾਇ, ਭਾਈ ਇਕਬਾਲ ਸਿੰਘ ਲੁਧਿਆਣਾ ਅਤੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ

Shopping Basket
Scroll to Top